✨ ਸਫ਼ਾਈ ਸੰਬੰਧੀ ਸਿਫ਼ਾਰਸ਼ਾਂ ਨਾਲ ਆਪਣੇ ਡੀਵਾਈਸ 'ਤੇ ਜਗ੍ਹਾ ਖਾਲੀ ਕਰੋ
🔍 ਖੋਜ ਅਤੇ ਆਸਾਨ ਬ੍ਰਾਊਜ਼ਿੰਗ ਨਾਲ ਫ਼ਾਈਲਾਂ ਨੂੰ ਤੇਜ਼ੀ ਨਾਲ ਲੱਭੋ
↔️ ਕਵਿੱਕ ਸ਼ੇਅਰ ਨਾਲ ਫ਼ਾਈਲਾਂ ਨੂੰ ਤੇਜ਼ੀ ਨਾਲ ਆਫ਼ਲਾਈਨ ਸਾਂਝਾ ਕਰੋ
☁️ ਆਪਣੇ ਡੀਵਾਈਸ 'ਤੇ ਜਗ੍ਹਾ ਬਚਾਉਣ ਲਈ ਫ਼ਾਈਲਾਂ ਦਾ ਕਲਾਊਡ 'ਤੇ ਬੈਕਅੱਪ ਲਓ
🔒 ਗੈਰ-ਡੀਵਾਈਸ ਲਾਕ ਨਾਲ ਆਪਣੀਆਂ ਫ਼ਾਈਲਾਂ ਨੂੰ ਸੁਰੱਖਿਅਤ ਕਰੋ
ਜਗ੍ਹਾ ਖਾਲੀ ਕਰੋ
ਆਸਾਨੀ ਨਾਲ ਦੇਖੋ ਕਿ ਤੁਹਾਡੇ ਡੀਵਾਈਸ, SD ਕਾਰਡ ਅਤੇ USB ਡਰਾਈਵ 'ਤੇ ਕਿੰਨੀ ਜਗ੍ਹਾ ਖਾਲੀ ਬਚੀ ਹੈ। ਚੈਟ ਐਪਾਂ ਤੋਂ ਪੁਰਾਣੀਆਂ ਫ਼ੋਟੋਆਂ, ਡੁਪਲੀਕੇਟ ਫ਼ਾਈਲਾਂ ਲੱਭ ਕੇ, ਕੈਸ਼ੇ ਕਲੀਅਰ ਕਰ ਕੇ ਅਤੇ ਹੋਰ ਚੀਜ਼ਾਂ ਨਾਲ ਜਗ੍ਹਾ ਖਾਲੀ ਕਰੋ।
ਫ਼ਾਈਲਾਂ ਨੂੰ ਤੇਜ਼ੀ ਨਾਲ ਲੱਭੋ
ਆਪਣੇ ਫ਼ੋਨ 'ਤੇ ਫ਼ੋਟੋਆਂ, ਵੀਡੀਓ ਅਤੇ ਦਸਤਾਵੇਜ਼ਾਂ ਨੂੰ ਦੇਖਣ ਦਾ ਸਮਾਂ ਬਚਾਓ। ਤੇਜ਼ੀ ਨਾਲ ਖੋਜੋ ਜਾਂ ਆਪਣੇ GIF ਬ੍ਰਾਊਜ਼ ਕਰੋ ਜਾਂ ਉਸ ਵੀਡੀਓ ਨੂੰ ਸਾਂਝਾ ਕਰੋ ਜੋ ਤੁਸੀਂ ਹਾਲ ਹੀ ਵਿੱਚ ਡਾਊਨਲੋਡ ਕੀਤਾ ਹੈ। ਇਹ ਦੇਖਣ ਲਈ ਕਿ ਕਿਹੜੀ ਫ਼ਾਈਲ ਜ਼ਿਆਦਾ ਜਗ੍ਹਾ ਘੇਰ ਰਹੀ ਹੈ, ਫ਼ਾਈਲਾਂ ਨੂੰ ਆਕਾਰ ਮੁਤਾਬਕ ਕ੍ਰਮ-ਬੱਧ ਕਰੋ।
ਤੇਜ਼ ਅਤੇ ਸੁਰੱਖਿਅਤ ਫ਼ਾਈਲ ਸਾਂਝਾਕਰਨ
ਕਵਿੱਕ ਸ਼ੇਅਰ ਨਾਲ ਆਪਣੇ ਆਲੇ-ਦੁਆਲੇ ਦੇ Android ਅਤੇ Chromebook ਡੀਵਾਈਸਾਂ 'ਤੇ ਫ਼ੋਟੋਆਂ, ਵੀਡੀਓ, ਐਪਾਂ ਅਤੇ ਹੋਰ ਚੀਜ਼ਾਂ ਨੂੰ ਸਾਂਝਾ ਕਰੋ। 480 Mbps ਤੱਕ ਦੀ ਗਤੀ ਨਾਲ, ਬਿਨਾਂ ਇੰਟਰਨੈਟ ਕਨੈਕਸ਼ਨ ਦੇ ਵੀ ਫ਼ਾਈਲਾਂ ਤੇਜ਼ੀ ਨਾਲ ਟ੍ਰਾਂਸਫ਼ਰ ਹੁੰਦੀਆਂ ਹਨ। ਸਿਰੇ-ਤੋਂ-ਸਿਰੇ ਤੱਕ ਇਨਕ੍ਰਿਪਸ਼ਨ ਦੇ ਨਾਲ ਟ੍ਰਾਂਸਫ਼ਰ ਪ੍ਰਾਈਵੇਟ ਅਤੇ ਸੁਰੱਖਿਅਤ ਹੁੰਦੇ ਹਨ।
ਆਪਣੀਆਂ ਫ਼ਾਈਲਾਂ ਨੂੰ ਸੁਰੱਖਿਅਤ ਕਰੋ
ਆਪਣੀਆਂ ਸੰਵੇਦਨਸ਼ੀਲ ਫ਼ਾਈਲਾਂ ਨੂੰ ਕਿਸੇ PIN ਜਾਂ ਪੈਟਰਨ ਨਾਲ ਸੁਰੱਖਿਅਤ ਰੱਖੋ ਜੋ ਤੁਹਾਡੇ ਡੀਵਾਈਸ ਲਾਕ ਤੋਂ ਵੱਖਰਾ ਹੋ ਸਕਦਾ ਹੈ।
ਆਫ਼ਲਾਈਨ ਮੀਡੀਆ ਚਲਾਓ
ਪਲੇਬੈਕ ਗਤੀ, ਬੇਤਰਤੀਬ ਕਰਨ ਦੀ ਸੁਵਿਧਾ ਅਤੇ ਹੋਰ ਚੀਜ਼ਾਂ ਵਰਗੇ ਅਡਵਾਂਸ ਕੰਟਰੋਲਾਂ ਨਾਲ ਸੰਗੀਤ ਸੁਣੋ ਜਾਂ ਆਪਣੇ ਵੀਡੀਓ ਦੇਖੋ।
ਫ਼ਾਈਲਾਂ ਦਾ ਬੈਕਅੱਪ ਲਓ
ਆਪਣੇ ਡੀਵਾਈਸ 'ਤੇ ਜਗ੍ਹਾ ਬਚਾਉਣ ਲਈ ਆਪਣੀਆਂ ਫ਼ਾਈਲਾਂ ਨੂੰ Google Drive ਜਾਂ SD ਕਾਰਡ 'ਤੇ ਲਿਜਾਓ। ਤੁਸੀਂ ਆਪਣੇ ਡੀਵਾਈਸ 'ਤੇ ਮੌਜੂਦ ਹੋਰ ਕਲਾਊਡ ਸਟੋਰੇਜ ਐਪਾਂ ਨਾਲ ਵੀ ਸਾਂਝਾ ਕਰ ਸਕਦੇ ਹੋ।
ਸਮਾਰਟ ਸਿਫ਼ਾਰਸ਼ਾਂ ਪ੍ਰਾਪਤ ਕਰੋ
ਜਗ੍ਹਾ ਬਚਾਉਣ, ਆਪਣੇ ਡੀਵਾਈਸ ਨੂੰ ਸੁਰੱਖਿਅਤ ਰੱਖਣ ਅਤੇ ਹੋਰ ਚੀਜ਼ਾਂ ਲਈ ਮਦਦਗਾਰ ਸੁਝਾਅ ਪ੍ਰਾਪਤ ਕਰੋ। ਐਪ ਨੂੰ ਜ਼ਿਆਦਾ ਤੋਂ ਜ਼ਿਆਦਾ ਵਰਤਣ ਨਾਲ, ਤੁਹਾਡੀਆਂ ਸਿਫ਼ਾਰਸ਼ਾਂ ਹੋਰ ਸਮਾਰਟ ਹੁੰਦੀਆਂ ਜਾਣਗੀਆਂ।
ਇਹ ਨਿਪੁੰਨ ਅਤੇ ਪ੍ਰਭਾਵਸ਼ਾਲੀ ਹੈ
Files by Google ਐਪ ਤੁਹਾਡੇ ਡੀਵਾਈਸ 'ਤੇ 20 MB ਤੋਂ ਘੱਟ ਸਟੋਰੇਜ ਦੀ ਵਰਤੋਂ ਕਰਦੀ ਹੈ, ਇਸਦੀ ਵਰਤੋਂ ਕਰਨਾ ਆਸਾਨ ਹੈ ਅਤੇ ਇਸ ਵਿੱਚ ਕੋਈ ਵਿਗਿਆਪਨ ਨਹੀਂ ਹੈ।
ਅੱਪਡੇਟ ਕਰਨ ਦੀ ਤਾਰੀਖ
9 ਦਸੰ 2024